ਵੋਟਰ ਚੈੱਕਲਿਸਟ

ਵੋਟ ਪਾਉਣ ਲਈ ਤਿਆਰ ਹੋਣ ਵਿੱਚ ਤੁਹਾਡੀ ਮਦਦ ਕਰਨੀ

ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਰੁਝੇਵਿਆਂ ਭਰੀ ਹੋ ਸਕਦੀ ਹੈ। ਸਾਡੀ ਵੋਟਰ ਜਾਂਚ-ਸੂਚੀ ਇਹ ਯਕੀਨੀ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ ਕਿ ਤੁਸੀਂ 2025 ਮਾਰਖਮ ਵਾਰਡ 7 ਉਪ-ਚੋਣ ਵਿੱਚ ਵੋਟ ਪਾਉਣ ਲਈ ਤਿਆਰ ਹੋ।

ਆਪਣੀ ਗੱਲ ਰੱਖੋ। ਆਓ ਮਿਲ ਕੇ ਮਾਰਖਮ ਦਾ ਭਵਿੱਖ ਬਣਾਈਏ!

House icon

ਪੜਾਅ 1: ਵੋਟ ਪਾਉਣ ਲਈ ਆਪਣੀ ਯੋਗਤਾ ਦੀ ਪੁਸ਼ਟੀ ਕਰੋ

  • ਕੈਨੇਡਾ ਦੇ ਨਾਗਰਿਕ;
  • ਘੱਟੋ-ਘੱਟ 18 ਸਾਲ ਦੀ ਉਮਰ (ਵੋਟ ਪਾਉਣ ਦੇ ਆਖਰੀ ਦਿਨ ਤੱਕ);
  • ਮਾਰਖਮ ਦੇ ਵਾਰਡ 7 ਵਿੱਚ ਨਿਵਾਸੀ, ਜ਼ਮੀਨ ਦੇ ਮਾਲਕ ਜਾਂ ਕਿਰਾਏਦਾਰ (ਜਾਂ ਅਜਿਹੇ ਕਿਸੇ ਵਿਅਕਤੀ ਦੇ ਪਤੀ/ਪਤਨੀ); ਅਤੇ,
  • ਵੋਟ ਪਾਉਣ ਲਈ ਰਜਿਸਟਰ ਕੀਤਾ ਹੋਵੇ
Laptop with magnifying glass icon

ਪੜਾਅ 2: ਵੋਟ ਪਾਉਣ ਲਈ ਰਜਿਸਟਰ ਕਰੋ

ਮਿਊਂਸਪਲ ਵੋਟਰਾਂ ਦੀ ਸੂਚੀ ਵਿੱਚ ਆਪਣੀ ਜਾਣਕਾਰੀ ਦੀ ਜਾਂਚ ਕਰੋ, ਇਸ ਨੂੰ ਅੱਪਡੇਟ ਕਰੋ ਜਾਂ ਕੁਝ ਸ਼ਾਮਲ ਕਰੋ (ਭਾਵੇਂ ਤੁਸੀਂ ਕਿਸੇ ਹਾਲੀਆ ਚੋਣਾਂ ਵਿੱਚ ਵੋਟ ਪਾਈ ਸੀ)

Mailbox with envelope icon

ਪੜਾਅ 3: ਵੋਟ ਪਾਉਣ ਦੇ ਦਿਨਾਂ ਦੇ ਨੇੜੇ ਡਾਕ ਰਾਹੀਂ ਆਪਣੇ ਵੋਟਰ ਜਾਣਕਾਰੀ ਪੱਤਰ ਦਾ ਧਿਆਨ ਰੱਖੋ

ਜੇਕਰ ਤੁਹਾਨੂੰ 19 ਸਤੰਬਰ ਤੱਕ ਆਪਣਾ ਵੋਟਰ ਜਾਣਕਾਰੀ ਪੱਤਰ ਨਹੀਂ ਮਿਲਦਾ ਹੈ, ਤਾਂ ਦੁਬਾਰਾ ਜਾਂਚ ਕਰੋ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰ ਕੀਤਾ ਹੈ

Calendar icon

ਪੜਾਅ 4: ਵੋਟ ਪਾਉਣ ਦੀ ਯੋਜਨਾ ਬਣਾਓ

ਵੋਟ ਪਾਉਣ ਦਾ ਉਹ ਵਿਕਲਪ ਚੁਣੋ ਜੋ ਤੁਹਾਡੇ ਲਈ ਸਭ ਤੋਂ ਸਹੀ ਹੈ:

  • ਵਾਰਡ 7 ਵਿੱਚ ਕਿਸੇ ਵੀ ਵੋਟਿੰਗ ਸਥਾਨ 'ਤੇ ਵਿਅਕਤੀਗਤ ਤੌਰ 'ਤੇ
  • ਇਲੈਕਸ਼ਨਜ਼ ਮਾਰਖਮ ਦਾ ਹੈੱਡਕੁਆਰਟਰ
Candidate at podium icon

ਪੜਾਅ 5: ਪਤਾ ਕਰੋ ਕਿ ਕੌਣ ਚੋਣ ਲੜ ਰਿਹਾ ਹੈ

ਉਮੀਦਵਾਰਾਂ ਅਤੇ ਸਥਾਨਕ ਮੁੱਦਿਆਂ ਬਾਰੇ ਜਾਣੋ

X icon

ਪੜਾਅ 6: 26 ਅਤੇ 29 ਸਤੰਬਰ ਦੇ ਵਿਚਕਾਰ ਆਪਣੀ ਵੋਟ ਪਾਓ

ਆਪਣੀ ਗੱਲ ਰੱਖੋ। ਤੁਸੀਂ ਲੋਕਤੰਤਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੋ

Person speaking into megaphone icon

ਪੜਾਅ 7: ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੋ

ਵੋਟ ਪਾਉਣਾ ਸਾਡਾ ਨਾਗਰਿਕ ਫਰਜ਼ ਹੈ

ਜੇ ਤੁਸੀਂ ਫੁੱਟਰ 'ਤੇ ਸਕਰੋਲ ਕਰਦੇ ਹੋ ਅਤੇ ਕਿਸੇ ਭਾਸ਼ਾ ਦੀ ਚੋਣ ਕਰਦੇ ਹੋ ਤਾਂ Google Translate ਵੀ ਇਸ ਵੈੱਬਸਾਈਟ 'ਤੇ ਉਪਲਬਧ ਹੈ।

Elections Markham
Markham Civic Centre
101 Town Centre Boulevard
Markham, Ontario, L3R 9W3
905.477.7000 x8683 (VOTE)
vote@markham.ca 

Scroll to top